ਮਈ 2017 ਵਿੱਚ, ਆਦਿਵਾਸੀ ਅਤੇ ਟੋਰੇਸ ਸਟਰੇਟ ਆਈਲੈਂਡਰ ਡੈਲੀਗੇਟ ਉਲੁਰੂ ਨੇੜੇ ‘ਫਸਟ ਨੇਸ਼ਨਸ ਨੈਸ਼ਨਲ ਕਾਂਸਟੀਚਿਊਸ਼ਨਲ ਕੰਨਵੈਨਸ਼ਨ’ ਵਿੱਚ ਸ਼ਾਮਲ ਹੋਏ ਅਤੇ ‘ਉਲੁਰੂ ਸਟੇਟਮੈਂਟ, ਦਿੱਲ ਤੋਂ’ ਨੂੰ ਅਪਣਾਇਆ। ਇਸ ਸਟੇਟਮੈਂਟ ਤਹਿਤ ‘ਫਰਸਟ ਨੇਸ਼ਨਸ’ ਨੂੰ ਆਸਟ੍ਰੇਲੀਆ ਦੇ ਸੰਵਿਧਾਨ ਵਿੱਚ ਮਾਨਤਾ ਦੇਣ ਦਾ ਇੱਕ ਤਿੰਨ ਮੁੱਖੜਿਆਂ ਵਾਲਾ ਰੋਡ-ਮੈਪ ਪੇਸ਼ ਕੀਤਾ ਗਿਆ ਹੈ; ਜੋ ਹਨ, ‘ਅਵਾਜ਼, ਸੰਧੀ ਅਤੇ ਸੱਚ’। ਅਜਿਹਾ ਦੋ ਸਾਲਾਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਹੋਇਆ ਹੈ ਜਿਸ ਦੀ ਅਗਵਾਈ ’13 ਫਰਸਟ ਨੇਸ਼ਨਸ ਰੀਜਨਲ ਡਾਇਲੋਗਸ’ ਵਲੋਂ ਕੀਤੀ ਗਈ ਸੀ ਅਤੇ 250 ਐਬੋਰੀਜਨ ਐਂਡ ਟੋਰੇਸ ਸਟਰੇਟ ਆਈਲੈਂਡਰ ਡੈਲੀਗੇਟਾਂ ਵਲੋਂ ਇਸ ਨੂੰ ਅਪਣਾਇਆ ਵੀ ਗਿਆ ਸੀ। ਇਸ ਵਿੱਚ, ਸਰਬਸੱਤਾ ਦੀ ਪਰਵਾਹ ਕੀਤੇ ਬਗੈਰ ਸੁਲ੍ਹਾ, ਨਿਆਂ ਅਤੇ ਸਵੈ-ਨਿਰਣੇ ਦੇ ਅਧਾਰ ‘ਤੇ ਆਸਟ੍ਰੇਲੀਆ ਦੇ ‘ਫਰਸਟ ਨੇਸ਼ਨਸ’ ਦੇ ਲੋਕਾਂ, ਅਤੇ ਆਸਟ੍ਰੇਲੀਆਈ ਰਾਸ਼ਟਰ ਦੇ ਵਿਚਕਾਰ ਮੇਲ-ਮਿਲਾਪ ਵੱਲ ਅੱਗੇ ਵਧਣ ਲਈ ਇੱਕ ਸਬੰਧ ਸਥਾਪਤ ਕਰਨ ਦੀ ਮੰਗ ਕੀਤੀ ਗਈ ਹੈ। ਸੰਗੀਤ, ਫਰੈਂਕ ਯਾਮਾ ਦੁਆਰਾ ਦਿੱਤਾ ਗਿਆ ਹੈ।